Print

COVID-19 (Coronavirus) ਕੌਵਿਡ-19 ਕੋਰੋਨਾਵਾਇਰਸ

ਘਰ ਰਹੌ, ਅਤੇ ਘਰ ਵਿੱਚ ਹੀ ਟਿਕੇ ਰਹੌ- ਅਤੇ ਵੇਨਕੂਵਰ ਦੇ ਕਰਵ ਨੂੰ ਪੱਧਰ ਕਰਨ ਵਿਚ ਮਦਦ ਕਰੋ।

ਵੈਨਕੂਵਰ ਵਿੱਚ ਹਰ ਕੌਈ ਕੌਵਿਡ-19 ਦੇ ਫੈਲਾਵ ਨੂੰ ਰੋਕਣ ਵਿੱਚ ਇਕ ਮਹਤੱਵਪੂਰਣ ਭੂਮਿਕਾ ਨਿਭਾ ਸਕਦਾ ਹੈ

1. ਘਰ ਰਹੋ ਜੇ ਤੁਸੀਂ ਬਿਮਾਰ ਹੋ ਜਾਂ ਬਿਮਾਰੀ ਦੇ ਲੱਛਣ ਹਨ

2. ਆਪਣੇ ਘਰ ਤੌ ਬਾਹਰ ਦੇ ਲੌਕਾਂ ਨਾਲ ਘਟੌ-ਘਟ 2 ਮੀਟਰ ਦੀ ਸ਼ਰੀਰਕ ਦੂਰੀ ਬਣਾਈ ਰਖੋ

3. ਲੌਕਾਂ ਤੌ ਨਿਜੀ ਜਾਇਦਾਦ, ਕੰਮ ਤੇ ਜਾਂ ਪਾਰਕਾਂ ਵਿਚ ਇਕੱਠੇ ਹੌਣ ਤੌ ਬਚੌ

4. ਜੇ ਮੁਮਕਿਨ ਹੌਵੇ ਤਾਂ ਘਰੋਂ ਕੰਮ ਕਰੌ

5. ਗੈਰ-ਜ਼ਰੂਰੀ ਕੰਮ ਲਈ ਬਾਹਰ ਨਾਂ ਜਾੳ

ਸੇਹਤਮੰਦ ਰਹੋ

ਕੋਵਿਡ -19 ਅਤੇ ਡਾਕਟਰੀ ਸਿਹਤ ਸੇਵਾਵਾਂ ਬਾਰੇ ਤਾਜ਼ਾ ਜਾਣਕਾਰੀ ਲਈ ਵੈਨਕੂਵਰ ਕੋਸਟਲ ਹੈਲਥ (ਵੀ.ਸੀ.ਐੱਚ.) ਅਤੇ ਬੀ.ਸੀ. ਸੈਂਟਰ ਫਾਰ ਡਿਸਈਜ਼ ਕੰਟਰੋਲ (ਬੀ ਸੀ ਸੀ.ਡੀ.ਸੀ) ਨਾਲ ਸੰਪਰਕ ਕਰੋ।


ਬੀ.ਸੀ. ਸੈਂਟਰ ਫਾਰ ਡਿਸਈਜ਼ ਕੰਟਰੋਲ (ਬੀ.ਸੀ. ਸੀ.ਡੀ.ਸੀ.) ਦੇ ਅਨੁਸਾਰ, ਕੋਵਿਡ-19 ਦੇ ਲੱਛਣ ਫਲੂ ਅਤੇ ਆਮ ਜ਼ੁਕਾਮ ਵਰਗੀਆਂ ਸਾਹ ਦੀਆਂ ਬਿਮਾਰੀਆਂ ਦੇ ਸਮਾਨ ਹਨ: ਬੀ.ਸੀ ਸੈਂਟਰ ਫਾਰ ਡਿਸਈਜ਼ ਵਲੌ ਕੌਵਿਡ-19 ਬਾਰੇ ਆਮ-ਤੌਰ ਤੇ ਪੁੱਛੇ ਜਾਂਦੇ ਸਵਾਲ ਪੰਜਾਂਬੀ ਜੁਬਾਣ ਵਿੱਚ ੳਪਲਬਦ ਹਨ)

ਜੇ ਤੁਸੀਂ ਕੋਵਿਡ-19 ਦੇ ਲੱਛਣਾਂ ਦਾ ਅਨੁਭਵ ਕਰ ਰਹੇ ਹੋ ਜਾਂ ਸੋਚਦੇ ਹੋ ਕਿ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਹੈ, ਤਾਂ:

  • ਆਪਣੇ ਲੱਛਣ ਆਨਲਾਇਨ ਚੈਕ ਕਰੋ - ਬੀ.ਸੀ ਕੌਵਿਡ-19 ਸਵੈ-ਮੁਲਾਂਕਣ ਟੂਲ (ਅੰਗਰੇਜੀ ਵਿੱਚ): ਇਹ ਟੂਲ ਬੀ.ਸੀ ਦੀ ਹੈਲਥ ਮਨਿਸਟਰੀ ਨੇ ਵਿਕਸਿਤ ਕੀਤਾ ਹੈ ਅਤੇ ਇਹ ਤੁਹਾਨੂੰ ਦਸੇਗਾ ਜੇ ਤੁਹਾਨੂੰ ਕੌਵਿਡ-19 ਲਈ ਹੋਰ ਮੁਲਾਂਕਣ ਜਾਂ ਟੇਂਸਟਿਂਗ ਦੀ ਲੌੜ ਹੈ।
  • ਹੁਣ ਕੋਈ ਵੀ ਠੰਡ ਲੱਗਣ ਤੇ ਜਾਂ ਫਲੂ ਵਰਗੇ ਲੱਛਣ ਹੋਣ ਤੇ ਕੋਵਿਡ -19 ਟੈਸਟ ਦੀ ਜਾਂਚ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ,  ਵੈਨਕੂਵਰ ਕੋਸਟਲ ਹੈਲਥ (ਵੀ.ਸੀ.ਐੱਚ.) ਦੀ  ਵੈਬਸਾਈਟ 'ਤੇ ਜਾਉ ਜਾਂ ਆਪਣੇ ਨੇੜੇ ਇਕ ਟੈਸਟਿੰਗ ਸੈਂਟਰ ਲੱਭਣ ਲਈ 8-1-1 'ਤੇ ਕਾਲ ਕਰੋ, ਸਮੇਤ: ਸਿਟੀ ਸੈਂਟਰ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ, ਰੀਚ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ, ਸੇਂਟ ਵਿਨਸੈਨਟ ਡ੍ਰਾਇਵ ਜੋ ਕਿ 4875 ਹੈਦਰ ਸਟ੍ਰੀਟ ਵਿਖੇ ਹੈ।

ਜੇ ਤੁਹਾਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ:

ਅਸਥਾਈ ਮੈਡਿਕਲ ਸਰਵਿਸਜ਼ ਪਲੈਨ ਕਵਰੇਜ (MSP) ਲੌਕਾਂ ਦੀ  ਮਦੱਦ ਲਈ ਕੌਵਿਡ-19 ਦੇ ਦੋਰਾਨ ਉਪਲਬਦ ਹੋ  ਸਕਦੀ ਹੈ, ਇਸ ਵਿੱਚ ਉਹ ਵਿਅੱਕਤੀ ਵੀ ਸ਼ਾਮਿਲ ਹਨ ਜੌ ਕਿ ਅਸਥਾਈ ਵਿਦੇਸ਼ੀ ਕਾੰਮੇ ਹਨ ਜਾਂ ਜਿਨ੍ਹਾਂ ਦੇ ਅਸਥਾਈ ਵਰਕ ਪਰਮਿਟ ਖਤਮ ਹੋ ਗਅੇ ਹਨ।

ਮਨਿਸਿਕ ਸਿਹਤ ਸਰੋਤ ਹੇਠ ਦਿੱਤੇ ‘ਕਮਿਉਨਟੀ ਵਲੌਂ ਸਮਰਥਨ’ ਭਾਗ ਵਿੱਚ ਦਿੱਤੇ ਗਏ ਹਨ।

ਇਸ  ਸਫੇ ਤੇ ਕੋਵਿਡ-19 ਸੰਬੰਧੀ ਮਹੱਤਵਪੂਰਣ ਜਾਣਕਾਰੀ ਹੈ। ਇਥੇ ਬਹੁਤ ਸਾਰੇ ਜੁੜੇ ਸਰੋਤਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ, ਕਿਰਪਾ ਕਰਕੇ ਲੋੜ ਪੈਣ ਤੇ ਅਨੁਵਾਦ ਕਰਵਾ ਲੳ। ਜਾਣਕਾਰੀ ਪ੍ਰਾਪਤ ਕਰਨ ਲਈ ਸਹਾਇਤਾ ਲਓ।


ਹੈਲਥ ਕੇਅਰ ਦੇ ਪ੍ਰਤੀਨਿਧੀ ਨਾਲ ਸੰਪਰਕ ਕਰੋ
8-1-1 ਤੇ ਕਾਲ ਕਰਕੇ, ਤੁਸੀਂ ਇੱਕ ਬੀ ਸੀ ਮਨਿਸਟਰੀ ਆਫ਼ ਹੈਲਥ ਸਰਵਿਸ ਨੈਵੀਗੇਟਰ ਨਾਲ ਗੱਲ ਕਰ ਸਕਦੇ ਹੋ, ਜੋ ਸਿਹਤ ਜਾਣਕਾਰੀ ਅਤੇ ਸੇਵਾਵਾਂ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਹਨਾਂ ਵਿੱਚੋ ਕੋਈ ਵੀ ਸਿਹਤ ਸੰਭਾਲ ਪੇਸ਼ੇਵਰ ਤੁਹਾਡੀ ਸਿਹਤ ਸੰਬੰਧੀ ਚਿੰਤਾਵਾਂ ਦਾ ਪ੍ਰਬੰਧਨ ਕਰਨ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਸਿਟੀ ਸੇਵਾਵਾਂ 

ਵੈਨਕੂਵਰ ਦੇ ਚੋਣਵੇਂ ਪਨਿੰਆਂ 'ਤੇ ਇਕ ਅਨੁਵਾਦ ਟੂਲ ਉਪਲਬਧ ਕਰਾਇਆ ਗਿਆ ਹੈ ਤਾਂ ਕਿ ਤੁਹਾਨੂੰ ਮਹੱਤਵਪੂਰਨ ਕੋਵਿਡ-19 ਜਾਣਕਾਰੀ ਲਈ ਸਾਡੀ ਵੈਬਸਾਈਟ ਨੂੰ ਨੈਵੀਗੇਟ ਕਰਨ ਵਿੱਚ ਸਹਾਇਤਾ ਮਿਲ ਸਕੇ।


ਕੌਵਿਡ-19 ਮਹਾਂਮਾਰੀ ਦੇ ਦੌਰਾਨ ਪ੍ਰਭਾਵਿਤ ਸਿਟੀ ਅਤੇ ਪਾਰਕ ਦੀਆਂ ਸਹੂਲਤਾਂ ਅਤੇ ਸੇਵਾਵਾਂ :  ਸਾਡਿਆਂ ਸੇਵਾਵਾਂ ਬਾਰੇ ਪਤਾ ਕਰੋ ਜੋ ਕਿ ਮਹਾਂਮਾਰੀ ਕਰਕੇ ਪ੍ਰਭਾਵਿਤ ਹਨ, ਅਤੇ ੳਹਨਾਂ ਸੇਵਾਵਾਂ ਬਾਰੇ ਜੋ ਕਿ ਆਨਲਾਇਨ ੳਪੱਲਬਦ ਹਨ। ਸਾਰੇ ਕਮਿਉਨਟੀ ਸੈਂਟਰ ਅਤੇ ਪੱਬਲਿਕ ਲਾਇਬਰੇਰੀ ਬ੍ਰਾਂਚਾਂ ਬੰਦ ਹਨ, ਅਤੇ ਕਈ ਸਿਟੀ ਸਹੂਲਤਾਂ ਘੱਟ ਘੰਟਿਆਂ ਲਈ ਸੇਵਾਵਾਂ ਪ੍ਰਦਾਨ ਕਰ ਰਹਿਆਂ ਹਨ।

 ਬੰਦ ਸੜਕਾਂ ਬਾਰੇ ਜਾਣਕਾਰੀ : ਸਿਟੀ ਨੇ ਕੁਝ ਚੁਣਿਆਂ ਸੜਕਾਂ ਅਤੇ ਮਾਰਗ ਅੱਸਥਾਈ ਤੌਰ ਤੇ ਬੰਦ ਕਰ ਦਿਤੇ ਹਨ ਤਾਂ ਕਿ ਵੱਡੇ ਇਕਤੱਰਾਂ ਨੂੰ ਘਟ ਕੀਤਾ ਜਾ ਸਕੇ ਅਤੇ ਜਦੌਂ ਤੁਸੀਂ ਕਸਰਤ ਕਰ ਰਹੇ ਹੋ ਜਾਂ ਤਾਜ਼ੀ ਹਵਾ ਲਈ ਬਾਹਰ ਨਿਕਲੇ ਹੋ, ਤਾਂ ਤੁਸੀਂ ਹੌਰਾਂ ਤੋ 2 ਮੀਟਰ ਦੀ ਦੂਰੀ ਤੇ ਰਹਿ ਸਕੋ।

ਪੱਬਲਿਕ ਟ੍ਰਾਜ਼ਿਟ: ਪੱਬਲਿਕ ਟ੍ਰਾਜ਼ਿਟ ਸੇਵਾਵਾਂ ਦੀ ਅਪਡੇਟ ਕੀਤੀ ਜਾਣਕਾਰੀ ਲਈ ਟ੍ਰਾਂਸਲਿੰਕ ਦੀ ਵੈਬਸਾਇਟ ਤੇ ਜਾੳ (ਅੰਗਰੇਜ਼ੀ ਵਿੱਚ)

ਸਟੇਟ ਆਫ ਐਮਰਜੇਂਸੀ ਬਾਈ ਲਾਅ : ਇਹ ਐਮਰਜੇਂਸੀ ਦੀ ਸਥਿਤੀ ਵਿੱਚ ਲਾਗੂ ਬਾਈ ਲਾਅ ਸਾਨੂੰ ਕੌਵਿਡ-19 ਦੇ ਫੈਲਾਵ ਨੂੰ ਘਟਾਣ ਲਈ ਅਤਿਰਿਕਤ ਸ਼ਕਤਿਆਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਨਾਜ਼ੁਕ ਸਪਲਾਈ ਦੀ ਖਰੀਦ, ਜ਼ਮੀਨ ਜਾਂ ਜਾਇਦਾਦ ਦੀ ਪ੍ਰਾਪਤੀ ਜਾਂ ਵਰਤੌ, ਅਤੇ ਸੂਬਾਈ ਜਾਂ ਸਿਟੀ ਦੇ ਆਦੇਸ਼ਾ ਨੂੰ ਲਾਗੂ ਕਰਨਾ ਹੈ (ਅੰਗਰੇਜ਼ੀ ਵਿੱਚ)

ਸਿਟੀ ਆਫ ਵੈਨਕੁਵਰ ਤੋਂ ਤਾਜ਼ਾ ਅਪਡੇਟਾਂ:


ਕਿਸੀ ਸਿਟੀ ਨੁਮਾਇੰਦੇ ਨੂੰ ਕਾਲ ਕਰੋ:

3-1-1 ਨੂੰ ਕਾਲ ਕਰੋ ਜੇ ਤੁਹਾਡੇ ਕੋਲ ਸਿਟੀ ਸੇਵਾਵਾਂ ਬਾਰੇ ਜਾਂ ਕਾਰੋਬਾਰ ਬੰਦ ਹੋਣ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਕੋਈ ਪ੍ਰਸ਼ਨ ਹਨ।
3-1-1 ਭਾਸ਼ਾ ਦੀ ਵਿਆਖਿਆ ਦਾ ਪ੍ਰਬੰਧ ਕਰ ਸਕਦਾ ਹੈ। ਸਿਟੀ ਦੇ ਨੁਮਾਇੰਦੇ ਨਾਲ ਗੱਲ ਕਰਨ ਲਈ ਲਾਈਨ ਤੇ ਉਡੀਕ ਕਰੋ, ਅਤੇ ਉਨ੍ਹਾਂ ਨੂੰ ਸਲਾਹ ਦਿੳ ਕਿ ਤੁਸੀਂ ਕਹਿੜੀ ਭਾਸ਼ਾ ਬੋਲਦੇ ਹੋ ਅਤੇ ਉਹ ਇਕ ਦੁਭਾਸ਼ੀਏ ਨੂੰ ਲੱਭ ਦੇਣਗੇ।
ਸਮਾਂ: ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 10 ਵਜੇ
ਵੈਨਕੂਵਰ ਦੇ ਬਾਹਰ: 604-873-7000

ਧਿਆਨ ਦਿੳ:- ਭੋਜਨ ਕਾਰੋਬਾਰ (ਉਦਾਹਰਣ ਲਈ ਰੈਸਟੋਰੈਂਟ, ਕਰਿਆਨੇ, ਆਯਾਤ ਕਰਨ ਵਾਲੇ)

ਸਿਟੀ ਆਫ ਵੈਨਕੂਵਰ ਜਾਣਣਾ ਚਾਹੁੰਦੀ ਹੈ ਕਿ ਕੌਵਿਡ-19 ਦੌਰਾਨ ਭੋਜਨ ਨਾਲ ਸਬੰਧਤ ਕਾਰੋਬਾਰ ਕਿਵੇਂ ਪ੍ਰਭਾਵਤ ਹੋਏ ਹਨ। ਸਾਡਾ ਸਰਵੇਖਣ ਪੂਰਾ ਕਰੋ ਅਤੇ ਸਾਨੂੰ ਦੱਸੋ ਕਿ ਤੁਹਾਡੇ ਕਾਰੋਬਾਰ ਵਿੱਚ ਹੁਣ ਕਹਿੜੀਆਂ ਚੁਣੌਤੀਆਂ ਆ ਰਹੀਆਂ ਹਨ, ਤੁਸੀਂ ਕਹਿੜੇ ਹੱਲ ਲੱਭੇ ਹਨ, ਅਤੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਹਿੜੀਆਂ ਚੁਣੌਤੀਆਂ ਦੀ ਸੰਭਾਵਨਾ ਹੈ।

ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੀ ਹੋਰ ਭਾਸ਼ਾ ਵਿੱਚ ਸਟਾਫ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਸਾਨੂੰ ਈ-ਮੇਲ ਕਰੋ ਅਤੇ ਅਸੀਂ ਤੁਹਾਡੇ ਨਾਲ ਇਕ ਸੰਖੇਪ ਫੋਨ ਕਾਲ ਦਾ ਪ੍ਰਬੰਧ ਕਰਾਂਗੇ: covid-foodici_outreach@vancouver.ca

ਮਦੱਦ ਲਵੋ

ਇਸ ਸਮੇਂ ਦੌਰਾਨ ਸਿਟੀ ਆਫ ਵੈਨਕੂਵਰ, ਸੂਬਾਈ ਅਤੇ ਸੰਘੀ ਸਰਕਾਰਾਂ ਅਤੇ ਕਮਿਉਨਟੀ ਏਜੰਸੀਆਂ ਦੁਆਰਾ ਬਹੁਤ ਸਾਰੇ ਸਮਰਥਨ ਅਤੇ ਸਰੋਤ ਪੇਸ਼ ਕੀਤੇ ਜਾ ਰਹੇ ਹਨ। ਤੁਹਾਡੀ ਸਹੂਲਿਅਤ ਲਈ, ਸਿਟੀ ਸਟਾਫ ਨੇ ਇਹਨਾਂ ਵਿੱਚੋ ਕੁਝ ਸਰੋਤਾਂ ਨੂੰ ਹੇਠਾਂ ਉਜਾਗਰ ਕੀਤਾ ਹੈ - ਹਾਲਾਂਕਿ, ਇਹ ਮੁਮਕਿਨ ਹੈ ਕਿ ਇਹ ਜਾਣਕਾਰੀ ਅਪ ਟੂ ਡੇਟ ਨਾਂ ਹੋਵੇ, ਇਸ ਲਈ ਕਿਰਪਾ ਕਰਕੇ ਵਧੇਰੇ ਜਾਣਕਾਰੀ ਲਈ ਸਹਾਇਤਾ ਪ੍ਰਦਾਨ ਕਰਨ ਵਾਲੀ ਏਜੰਸੀ ਨਾਲ ਸਿੱਧਾ ਸੰਪਰਕ ਕਰੋ।


ਸੂਬਾਈ ਅਤੇ ਸੰਘੀ ਸਰਕਾਰਾਂ ਦੁਆਰਾ ਸਮਰਥਨ

ਹਾਉਸਿੰਗ

ਕਿਰਾਏ ਦੇ ਘਰ ਅਤੇ ਕਿਰਾਏਦਾਰਾਂ ਦੀ ਸੁਰੱਖਿਆ:
ਸਮੀਖਿਆ ਸਰੋਤ ਕੋਵਿਡ-19 ਦੀ ਐਮਰਜੈਂਸੀ ਦੌਰਾਨ ਵੈਨਕੂਵਰ ਵਿੱਚ ਕਿਰਾਏਦਾਰਾਂ ਲਈ ਉਪਲਬਧ ਸਹਾਇਤਾ ਦਾ ਸਮਰਥਨ ਕਰਦੇ ਹਨ।

ਸਿਟੀ ਆਫ ਵੈਨਕੂਵਰ ਕਿਰਾਏਦਾਰਾਂ ਲਈ ਮਦੱਦ ਦਾ ਦਫਤਰ: ਸਿਟੀ ਸਟਾਫ ਤੁਹਾਡੇ ਪ੍ਰਸ਼ਨਾਂ ਦੇ ਉੱਤਰ, ਕਿਰਾਏ ਦੀਆਂ ਪ੍ਰਕਿਰਿਆਵਾਂ ਵਿੱਚ ਨੈਵੀਗੇਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ, ਤੁਹਾਨੂੰ ਸਿਟੀ ਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ, ਅਤੇ ਉਹਨਾਂ ਸੰਸਥਾਵਾਂ ਦਾ ਹਵਾਲਾ ਦੇ ਸਕਦਾ ਹੈ ਜੋ ਮਦਦ ਕਰ ਸਕਦੀਆਂ ਹਨ। ਕਿਰਾਏ ਤੇ ਦਫਤਰ ਨਾਲ ਇਸ ਈ-ਮੇਲ renteroffice@vancouver.ca ਤੇ ਸੰਪਰਕ ਕਰੋ ਜਾਂ ਸੁਨੇਹਾ ਛੱਡਣ ਲਈ 604-673-8291 ਤੇ ਕਾਲ ਕਰੋ। ਜੇ ਤੁਹਾਨੂੰ ਭਾਸ਼ਾ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਅਨੁਵਾਦਕ ਨੂੰ ਸੁਨੇਹਾ ਛੱਡਣ ਲਈ ਕਹਿਨ ਵਾਸਤੇ 3-1-1 'ਤੇ ਕਾਲ ਕਰੋ।

ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਲਈ ਸਹਾਇਤਾ, ਸਮੇਤ:

ਸਿਟੀ ਆਫ ਵੈਨਕੂਵਰ ਹੋਮਲੈੱਸ ਆਉਟਰੀਚ ਟੀਮ: ਸਿਟੀ ਸਟਾਫ ਹਾਉਸਿੰਗ ਵਿਕਲਪਾਂ ਨੂੰ ਲੱਭਣ ਅਤੇ ਤੁਹਾਨੂੰ ਉਨ੍ਹਾਂ ਸਮਰਥਨਾਂ ਨਾਲ ਜੋੜਨ ਲਈ ਸਹਾਇਤਾ ਪ੍ਰਦਾਨ ਕਰ ਸਕਦਾ ਹੈ ਜਿੰਨਾਂ ਦੀ ਤੁਹਾਨੂੰ ਲੋੜ ਹੈ । ਆਉਟਰੀਚ ਟੀਮ ਨੂੰ  carnegie.outreach@vancouver.ca 'ਤੇ ਸੰਪਰਕ ਕਰੋ ਜਾਂ 604-665-3318 ਤੇ ਕਾਲ ਕਰੋ। ਜੇ ਤੁਹਾਨੂੰ ਭਾਸ਼ਾ ਸਹਾਇਤਾ  ਦੀ ਲੋੜ ਹੈ, ਤਾਂ ਕਿਰਪਾ ਕਰਕੇ ਅਨੁਵਾਦਕ ਦੀ ਸਹਾਇਤਾ ਲਈ 3-1-1 ਤੇ ਕਾਲ ਕਰੋ।


ਬੱਚਿਆਂ ਦੀ ਦੇਖ-ਸੰਬਾਲ (ਚਾਈਲਡ ਕੇਅਰ)

ਜ਼ਰੂਰੀ ਕਾਮਆਿਂ  ਲਈ  ਬੱਚਿਆਂ ਦੀ ਅਸਥਾਈ ਦੇਖਭਾਲ 0 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਜੇ ਉਹ:

  • ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ
  • ਵੈਨਕੂਵਰ ਵਿੱਚ ਰਹਿੰਦੇ ਹਨ ਜਾਂ ਕੰਮ ਕਰਦੇ ਹਨ
  • ਕੋਈ ਹੋਰ ਢੁਕਵਾਂ ਚਾਰਾ ਨਾ ਹੋਵੇ  

           (ਪੰਜਾਬੀ ਵਿੱਚ)


ਵਿਦਿਆਰਥੀ ਸਿੱਖਿਆ

ਸਕੂਲ ਵਿਚ ਮੁਅੱਤਲੀ ਦੌਰਾਨ ਬੱਚਿਆਂ ਨੂੰ ਸਿੱਖਣ ਲਈ ਔਨਲਾਈਨ ਟੂਲ(ਪੰਜਾਬੀ): ਕਲਾਸ ਵਿੱਚ ਪੜ੍ਹਾਈ ਦੇ ਮੁਅੱਤਲੀ ਦੌਰਾਨ ਵਿਦਿਆਰਥੀਆਂ ਨੂੰ  ਨਿਰੰਤਰ ਸਿੱਖਨ ਦੀ ਸਹਾਇਤਾ ਕਰਨ ਲਈ:

  • ਬੱਚਿਆਂ ਨੂੰ ਘਰ ਵਿੱਚ ਸਿੱਖਣ ਦੀ  ਮਦਦ ਕਰਨ ਲਈ ਕੀਪ ਲਰਨਿੰਗ ਬੀ.ਸੀ ਔਨਲਾਈਨ ਤੇ ਉਪਲਬਦ ਸਬਕ ਸਿੱਖਣ ਨੂੰ ਜਾਰੀ ਰੱਖੋ

ਵਿੱਤੀ ਸਹਾਇਤਾ

ਫੈਡਰਲ ਅਤੇ ਸੂਬਾਈ ਸਰਕਾਰ ਉਨ੍ਹਾਂ ਲੋਕਾਂ ਲਈ ਸਮਰਥਨ ਕਰਦੀ ਹੈ ਜਿਨਾਂ ਨੇ ਕੋਵਿਡ-19 ਦੇ ਕਾਰਨ ਆਮਦਨੀ ਗੁਆ ਦਿੱਤੀ ਹੈ, ਸਮੇਤ:


ਯਾਤਰਾ ਅਤੇ ਇਮੀਗ੍ਰੇਸ਼ਨ

ਯਾਤਰਾ ਦੀਆਂ ਪਾਬੰਦੀਆਂ ਅਤੇ ਛੋਟ (ਅੰਗਰੇਜ਼ੀ ਵਿੱਚ): ਕੈਨੇਡਾ ਸਰਕਾਰ ਦੇ ਕੈਨੇਡਾ ਦੇ ਅੰਦਰ ਅਤੇ ਬਾਹਰ ਯਾਤਰਾ ਦੀ ਜਾਣਕਾਰੀ ਅਤੇ ਸਲਾਹ, ਸਮੇਤ:

  • ਵਾਪਸ ਜਾਣ ਵਾਲੇ ਯਾਤਰੀਆਂ ਲਈ ਲਾਜ਼ਮੀ ਇਕੱਲਤਾ
  • ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨਾ
  • ਗੈਰ-ਵਸਨੀਕਾਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਕਨੇਡਾ-ਯੂਐਸ ਸਰਹੱਦੀ ਪਾਬੰਦੀਆਂ

ਇਮੀਗ੍ਰੇਸ਼ਨ, ਸ਼ਰਨਾਰਥੀ, ਨਾਗਰਿਕਤਾਅ ਤੇ ਪਾਸਪੋਰਟ ਸੇਵਾਵਾਂ ਤੇ ਅਸਰ (ਅੰਗਰੇਜ਼ੀ ਵਿੱਚ): ਤੁਹਾਡੀ ਸਥਿਤੀ ਦੇ ਅਧਾਰ ਤੇ ਨਿਯਮ ਅਤੇ ਪਾਬੰਦੀਆਂ, ਸਮੇਤ:

  • ਯਾਤਰੀਆਂ ਲਈ ਪਾਬੰਦੀਆਂ ਅਤੇ ਛੋਟ
  • ਅਰਜ਼ੀ ਦੀ ਪ੍ਰਕਿਰਿਆ ਵਿੱਚ ਤਬਦੀਲੀ

ਵਪਾਰ ਅਤੇ ਸੰਸਥਾਵਾਂ

ਵਪਾਰਕ ਸੰਚਾਰ ਅਤੇ ਸਹਾਇਤਾ ਦਫਤਰ ਵੈਨਕੂਵਰ ਦੇ ਸਥਾਨਕ ਕਾਰੋਬਾਰਾਂ ਦੇ ਮਾਲਕਾਂ ਲਈ ਇੱਕ ਸਿਟੀ ਸਰੋਤ ਹੈ:

  • ਕਾਰੋਬਾਰੀ ਸਹਾਇਤਾ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ
  • ਸਿੱਖੋ ਕਿ ਕਾਰੋਬਾਰਾ ਲਈ ਕਹਿੜੀਆਂ ਸਿਟੀ ਸੇਵਾਵਾਂ ਮੌਜੂਦਾ ਸਮੇਂ ਚੱਲ ਰਹੀਆਂ ਹਨ
  • ਕਾਰੋਬਾਰ ਅਤੇ ਆਰਥਿਕਤਾ ਬਾਰੇ ਸਿਟੀ ਨੂੰ ਸੁਝਾਅ ਦਿੳ
  • ਆਨਲਾਈਨ ਭਾਸ਼ਾ ਅਨੁਵਾਦ ਟੂਲ ਉਪਲਬਧ ਹੈ

ਕਾਰੋਬਾਰਾਂ ਲਈ ਪ੍ਰੋਵਿੰਸ਼ੀਅਲ ਸਪੋਰਟਸ (ਅੰਗਰੇਜ਼ੀ ਵਿੱਚ): ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਦੀ ਸਹਾਇਤਾ ਦੀ ਇੱਕ ਸੂਚੀ ਉਪਲਬਧ ਹੈ, ਸਮੇਤ:

  • ਕ੍ਰੇਡਿਟ ਅਤੇ ਵਿੱਤ ਵਿਕਲਪ
  • ਟੈਕਸ ਵਿੱਚ ਤਬਦੀਲੀ
  • ਕਰਮਚਾਰੀਆਂ ਅਤੇ ਪਰਿਵਾਰਾਂ ਲਈ ਸਹਾਇਤਾ

ਕਨੈਡਾ ਐਮਰਜੈਂਸੀ ਵਪਾਰਕ ਕਿਰਾਇਆ ਸਹਾਇਤਾ (ਸੀ.ਈ.ਸੀ.ਆਰ.ਏ)  ਕਿਰਾਏ 75 ਪ੍ਰਤੀਸ਼ਤ ਘੱਟ ਕਰ ਕੇ ਛੋਟੇ ਕਾਰੋਬਾਰਾਂ ਦਾ ਸਮਰਥਨ ਕਰਨ ਲਈ ਹੈ।

ਰੈਸਟੋਰੈਂਟਾਂ, ਖਾਣ ਪੀਣ ਅਤੇ ਪੀਣ ਵਾਲੇ ਕਾਰੋਬਾਰਾਂ ਲਈ ਸਿਫਾਰਸ਼ਾ (ਅੰਗਰੇਜ਼ੀ ਵਿੱਚ): ਕੌਵਿਡ-19 ਦੌਰਾਨ ਖਾਣ ਪੀਣ ਦੀਆਂ ਥਾਂਵਾਂ ਲਈ ਸੁਰੱਖਅਿਤ ਭੋਜਨ ਪ੍ਰਬੰਧਨ ਅਭਿਆਸਾਂ ਦਾ ਸਮਰਥਨ ਕਰਨ ਲਈ ਵੈਨਕੂਵਰ ਕੋਸਟਲ ਹੈਲਥ ਮਾਰਗਦਰਸ਼ਨ ਕਰਦੀ ਹੈ।

ਖਾਣੇ ਦੇ ਪ੍ਰੋਗਰਾਮਾਂ ਲਈ ਜਾਣਕਾਰੀ : ਵੈਨਕੂਵਰ ਕੋਸਟਲ ਹੈਲਥ ਨੇ ਕੌਵਿਡ-19 ਦੀ ਐਮਰਜੈਂਸੀ ਦੌਰਾਨ ਕਮਿਉਨਟੀ ਫੂਡ ਪ੍ਰੋਗਰਾਮਾਂ ਲਈ ਸੁਰੱਖਅਿਤ ਭੋਜਨ ਪਰਬੰਧਨ ਅਭਿਆਸਾਂ ਦੀ ਸਹਾਇਤਾ ਲਈ ਮਾਰਗ ਦਰਸ਼ਨ ਪ੍ਰਦਾਨ ਕੀਤਾ ਹੈ, ਜਿਸ ਵਿੱਚ ਰੋਕਥਾਮ ਅਤੇ ਨਿਯੰਤਰਣ ਦੀਆਂ ਸਿਫਾਰਸ਼ਾਂ ਦਾ ਵੇਰਵਾ ਦਿੱਤਾ  ਗਿਆ ਹੈ।

ਵੈਨਕੂਵਰ-ਆਪਣਾ ਹੱਥ ਦਿੳ : ਕੌਵਿਡ- 19 ਦੇ ਜਵਾਬ ਵਿੱਚ ਸਾਡ੍ਹੇ ਕੰਮ ਦੀ ਸਪੋਰਟ ਵਿੱਚ ਅਤੇ ਕਮਿਉਨਟੀ ਦੀ ਮਦੱਦ ਲਈ ਮੈਡਿਕਲ ਸਪਲਾਇਜ਼, ਸਾਫ਼ ਕਰਨ ਵਾਲੇ ਉਤਪਾਦ, ਭੋਜਨ, ਅਤੇ ਧਨ ਦਾਨ ਕਰੋ।

ਬੀ.ਸੀ. ਸੇਵਾ ਦੇ ਨੁਮਾਇੰਦੇ ਨਾਲ ਸੰਪਰਕ ਕਰੋ

ਗੈਰ ਸਿਹਤ ਜਾਣਕਾਰੀ ਅਤੇ ਸੇਵਾਵਾਂ  ਦੇ ਬਾਰੇ ਸਰਵਿਸ ਬੀ.ਸੀ. ਏਜੰਟ ਨਾਲ ਗੱਲ ਕਰੋ, ਜਿਵੇਂ ਕਿ

  • ਚਾਈਲਡ ਕੇਅਰ
  • ਯਾਤਰਾ ਸੰਬੰਧੀ ਪਾਬੰਦੀਆਂ
  • ਵਪਾਰ ਅਤੇ ਫੰਡਿੰਗ ਸਹਾਇਤਾ

1-888-COVID19 ਤੇ ਕਾਲ ਕਰੋ
110 ਤੋਂ ਜ਼ਿਆਦਾ  ਭਾਸ਼ਾਵਾਂ ਵਿਚ ਜਾਣਕਾਰੀ ਸਵੇਰੇ 7:30 ਵਜੇ ਤੋਂ ਸ਼ਾਮ 8 ਵਜੇ ਪੈਸਿਫਿਕ ਟਾਈਮ ਤਕ ਉਪਲਬਧ ਹੈ
ਕੈਨੇਡਾ:
1-888-268-4319
ਅੰਤਰਰਾਸ਼ਟਰੀ:
1-604-412-0957

ਪੂਰੇ ਬੀ.ਸੀ. ਵਿੱਚ ਬਹਿਰੇ ਲੋਕਾਂ
ਲਈ ਟੈਲੀਫੋਨ 711 ਡਾਇਲ ਕਰੋ
 

ਬੀ ਸੀ ਸੂੱਬਾ ਸਰਕਾਰ ਦੀ ਕੋਵਿਡ -19 ਵੈਬਸਾਈਟ

ਬੱਚਿਆਂ ਦੀ ਦੇਖਭਾਲ, ਸਿੱਖਿਆ, ਰੁਜ਼ਗਾਰ, ਕਾਰੋਬਾਰ, ਮਕਾਨ, ਆਵਾਜਾਈ, ਯਾਤਰਾ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ।

ਕਨੇਡਾ ਦੀ ਸਰਕਾਰ ਦੀ ਕੋਵਿਡ -19 ਵੈਬਸਾਈਟ

ਮੌਜੂਦਾ  ਸਥਿਤੀ, ਤੁਹਾਡੀ ਸਿਹਤ, ਵਿੱਤੀ ਅਤੇ ਆਰਥਿਕ ਸਹਾਇਤਾ, ਯਾਤਰਾ, ਸੁਰੱਖਿਆ, ਸੈਕਔਰਟੀ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ।

ਕਮਿਉਨਟੀ ਵਲੌਂ ਸਮਰਥਨ

ਬੀ ਸੀ 211 ਕਮਿਉਨਟੀ ਸਹਾਇਤਾ ਅਤੇ ਸਰਕਾਰੀ ਸੇਵਾਵਾਂ ਦੀ  ਵਿਸ਼ਾਲ ਸ਼੍ਰੇਣੀ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਸਥਾਨਕ ਤੌਰ 'ਤੇ ਉਪਲਬਧ ਹਨ। ਤੁਸੀਂ ਇਸਦੀ ਆਨਲਾਇਨ ਡਾਇਰੈਕਟਰੀ (ਅੰਗਰੇਜ਼ੀ ਵਿਚ) ਵੇਖ ਸਕਦੇ ਹੋ ਜਾਂ ਇਸਦੇ ਬਹੁ-ਭਾਸ਼ਾਈ ਹਾਟਲਾਈਨ ਨੂੰ ਐਕਸੈਸ ਕਰਨ ਲਈ 2-1-1 ਤੇ ਕਾਲ ਕਰ ਸਕਦੇ ਹੋ।


ਬਜ਼ੁਰਗਾਂ ਲਈ ਸਹਾਇਤਾ 

ਸੇਫ ਬਜ਼ੁਰਗ, ਮਜ਼ਬੂਤ ਕਮਿਉਨਿਟੀਜ਼ ਪ੍ਰੋਗਰਾਮ: ਇਹ ਪ੍ਰੋਗਰਾਮ ਉਹਨਾਂ ਬਜ਼ੁਰਗਾਂ ਦਾ  ਜਿਨ੍ਹਾਂ ਨੂੰ ਨਾਨ-ਮੈਡੀਕਲ ਜ਼ਰੂਰੀ ਸਹਾਇਤਾ ਦੀ ਲੋੜ ਹੁੰਦੀ ਹੈ, ਉਹਨਾਂ ਦਾ ਕਮਿਉਨਿਟੀ ਦੇ ਸਵੈ ਸੇਵੀਆਂ ਨਾਲ ਮੇਲ ਕਰਵਾਦਾਂ ਹੈ ਜੋ ਮਦਦ ਕਰਨ ਲਈ ਤਿਆਰ ਹਨ।

  • ਕਰਆਿਨੇ ਦੀ ਖਰੀਦਾਰੀ ਅਤੇ ਸਪੁਰਦਗੀ
  • ਭੋਜਨ ਦੀ ਤਿਆਰੀ ਅਤੇ ਸਪੁਰਦਗੀ
  • ਦਵਾਇਆਂ ਦੀ ਤਜਵੀਜ਼ ਚੁੱਕਣਾ ਅਤੇ ਸਪੁਰਦ ਕਰਨਾ
  • ਫੋਨ ਅਤੇ / ਜਾਂ ਵਰਚੁਅਲ ਦੋਸਤਾਨਾ ਮੁਲਾਕਾਤਾਂ

ਸੇਵਾਵਾਂ ਲਈ ਰਜਿਸਟਰ ਕਰਨ ਲਈ, ਜਾਂ ਮਦਦ ਦੀ ਪੇਸ਼ਕਸ਼ ਕਰਨ ਲਈ, bc211.ca ਤੇ ਰਜਿਸਟਰ ਕਰੋ।

ਬਜ਼ੁਰਗ ਪਹਿਲੇ  ਬੀ.ਸੀ. (Seniors First BC) ਪੂਰੇ ਬੀ.ਸੀ. ਵਿੱਚ ਬਜ਼ੁਰਗਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੰਮ ਕਰਦਾ ਹੈ ਅਤੇ ਉਨ੍ਹਾਂ ਮੁੱਦਿਆਂ 'ਤੇ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਵੱਡੀ ਉਮਰ ਦੇ ਬਾਲਗਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਤ ਕਰਦੇ ਹਨ। ਸੀਨੀਅਰਜ਼ ਅਬਯੂਜ਼ ਇਨਫਰਮੇਸ਼ਨ ਲਾਈਨ (Seniors Abuse & Information Line-SAIL) ਨੂੰ  604-437-1940 'ਤੇ ਕਾਲ ਕਰੋ। ਭਾਸ਼ਾ ਦੀ ਵਿਆਖਿਆ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਉਪਲਬਧ ਹੈ।

ਕੋਵਡਿ-19 ਦੀ ਮਹਾਂਮਾਰੀ ਦੌਰਾਨ ਬਜ਼ੁਰਗਾਂ ਦੀ ਮਦਦ ਕਿਵੇਂ ਕਰੀਏ , UBC Faculty of Medicine: 65 ਸਾਲ ਤੋਂ ਵੱਧ ਉਮਰ ਦੇ ਲੋਕ ਜਿਨਾਂ ਨੂੀ ਵਾਇਰਸ ਹੋ ਗਿਆਹੈ, ਉਨ੍ਹਾਂ ਦਾ ਜੋਖਮ ਹੋਰ ਵੱਧ ਜਾਂਦਾ ਹੈ, ਖ਼ਾਸਕਰ ਜਹਿੜੇ ਲੰਬੇ ਸਮੇਂ ਤੋਂ ਕਮਜ਼ੋਰ ਸਿਹਤ ਦੀ ਸਥਿਤੀ ਵਿੱਚ ਹਨ। ਡਾ. ਰੋਜਰ ਵੋਂਗ, ਯੂ ਬੀ ਸੀ ਦੀ ਮੈਡੀਕਲ ਫੈਕਲਟੀ ਵਿਖੇ ਜੀਰੀਐਟਿ੍ਰਕ ਦਵਾਈ ਦੇ ਕਲੀਨਿਕਲ ਪ੍ਰੋਫੈਸਰ, ਬਜ਼ੁਰਗਾਂ ਅਤੇ ਕੋਵਿਡ-19 ਬਾਰੇ ਕੁਝ ਆਮ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ ਕਿ ਤੁਸੀ ਆਪਣੇ ਬਜ਼ੁਰਗ ਅਜ਼ੀਜ਼ਾਂ ਨੂੰ ਸੁਰੱਖਅਿਤ ਅਤੇ ਸਮਰਥਿਕ ਰੱਖਣ ਵਿੱਚ ਕੀ ਸਹਾਹਿਤਾ ਕਰ ਸਕਦੇ ਹੋ।

ਬਜ਼ੁਰਗਾਂ ਲਈ ਕੋਵਿਡ-19 ਸਰੋਤ, SFU Star Institute: ਕੋਵਿਡ -19 ਮਹਾਂਮਾਰੀ ਦੇ ਸਮੇਂ ਬਜ਼ੁਰਗਾਂ ਅਤੇ ਦੇਖਭਾਲ ਕਰਨ ਵਾਲਿਆਂ ਦਾ ਸਮਰਥਨ ਕਰਨ ਲਈ, ਸਟਾਰ ਇੰਸੀਚਉਟ ਪਰੈਕਟੀਕਲ ਤਕਨਾਲੋਜੀ ਦੇ ਸਰੋਤਾਂ ਅਤੇ ਜਾਣਕਾਰੀ ਦਾ ਸੰਕਲਨ ਕਰ ਰਿਹਾ ਹੈ ਜੋ ਵਿਸ਼ਾਲ ਭਾਈਚਾਰੇ ਲਈ ਮਦਦਗਾਰ ਹੋ ਸਕਦਾ ਹੈ। ਇਹ ਤਕਨਾਲੋਜੀ ਦੀ ਵਰਤੋਂ ਸੇਵਾਵਾਂ ਲਈ ਸਧਾਰਣ ਮਾਰਗਦਰਸ਼ਕ ਤੋਂ ਲੈ ਕੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸਹਾਇਤਾ ਕਰ ਸਕਦੀ ਹੈ।


ਮਾਨਸਿਕ ਸਹਾਇਤਾ

ਬਜ਼ੁਰਗਾਂ, ਬਾਲਗਾਂ, ਜਵਾਨਾਂ ਅਤੇ ਅਗਰਾਂਤ ਸੇਹਤ ਸੰਭਾਲ ਕਰਮਚਾਰਿਆ ਲਈ ਵਰਚੁਅਲ ਮਾਨਸਿਕ ਸਹਾਇਤਾ (ਮਿਨਸਟਰੀ ਆਫ ਹੈਲਥ)

ਸਾਰਆਿਂ ਲਈ ਵਰਚੁਅਲ  ਦੀਮਾਗੀ  ਸਹਾਇਤਾ

ਵਿਦਿਆਰਥੀਆਂ ਲਈ ਵਰਚੁਅਲ ਦਿਮਾਗੀ ਸਿਹਤ ਸਹਾਇਤਾ - ਹੇਯਰ2ਟਾਕ (Here2Talk): ਕਾਲ ਕਰੋ 1-877-857-3397 - ਸੇਵਾ ਕਈ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਜਾ ਸਕਦੀ ਹੈ।

ਬਜ਼ੁਰਗਾਂ ਲਈ ਵਰਚੁਅਲ ਦਿਮਾਗੀ ਸਿਹਤ ਸਹਾਇਤਾ - ਬੀਸੀ211 (bc211):   ਕਾਲ ਕਰੋ 2-1-1

ਤੁਰੰਤ ਸਹਾਇਤਾ ਪ੍ਰਾਪਤ ਕਰਨ ਲਈ - 310 ਮੈਂਟਲ ਹੈੱਲਥ ਸਪੋਰਟ  (310 Mental Health Support): ਭਾਵਨਾਤਮਕ ਸਹਾਇਤਾ, ਜਾਣਕਾਰੀ ਅਤੇ ਮਾਨਸਿਕ ਸਿਹਤ ਨਾਲ ਜੁੜੇ ਸਰੋਤਾਂ ਲਈ ਕਾਲ ਕਰੋ 310-6789 - ਸੇਵਾ ਕਈ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਜਾ ਸਕਦੀ ਹੈ।

ਹੋਰ ਕਮਿਉਨਟੀ ਸਹਾਇਤਾ ਸੇਵਾਵਾਂ ਕਈ ਭਾਸ਼ਾਵਾਂ ਵਿੱਚ ਪ੍ਰਦਾਨ ਕੀਤੀਆ ਜਾ ਸਕਦੀਆਂ ਹਨ:

  • ਐਨ.ਆਈ.ਐਸ.ਏ ਹੈਲਪਲਾਈਨ ਮੁਸਲਿਮ ਔਰਤਾਂ ਲਈ ਇੱਕ ਟੋਲ ਫ੍ਰੀ ਕਾਉਸਿਲਿਂਗ ਅਤੇ ਸਪੋਰਟ ਲਾਈਨ ਮੁਹੱਈਆ ਕਰ ਰਹੀ ਹੈ ਅਤੇ ਇਸ ਸਮੇਂ ਦੇ ਦੌਰਾਨ ਤਣਾਅ ਅਤੇ ਚਿੰਤਾ ਨਾਲ ਨਜਿੱਠਨ ਲਈ ਮੁਫਤ ਆਨਲਾਈਨ ਵੈਬਿਨਾਰ ਅਤੇ ਸਰੋਤ ਪ੍ਰਦਾਨ ਕਰ ਰਹੀ ਹੈ।ਹੋਰ ਜਾਣਕਾਰੀ ਲਈ 1-888-315-6472 ਤੇ ਕਾਲ ਕਰੋ ਜਾਂ info@nisahelpline.com ਤੇ ਈ-ਮੇਲ ਕਰੋ।
  • ਬੀ ਸੀ ਕੋਵਿਡ -19 ਮਾਨਸਿਕ ਸਿਹਤ ਨੈਟਵਰਕ: ਬਹੁਤ ਸਾਰੇ ਪੇਸ਼ੇਵਰ ਸਲਾਹਕਾਰ ਸਵੈਇੱਛਾ ਨਾਲ ਉਹਨਾਂ ਲੋਕਾ ਤਕ ਮੁਫਤ, ਥੋੜ੍ਹੇ- ਸਮੇਂ ਲਈ, ਇਕ-ਇਕ ਕਰਕੇ ਸਲਾਹ ਪਹੁੰਚਾਨ ਦੀ ਪੇਸ਼ਕਸ਼ ਕਰ ਰਹੇ ਹਨ ਜੋ ਕੋਵਿਡ -19 ਦੇ ਤਣਾਅ ਨਾਲ ਜੂਝ ਰਹੇ ਹਨ ਅਤੇ ਜਿਨਾਂ ਕੋਲ ਮਾਨਸਿਕ ਸਿਹਤ ਸਹਾਇਤਾ ਨਹੀਂ ਪਹੁੰਚ ਰਹੀ। ਤੁਸੀਂ ਆਪਣਾ ਨਾਮ, ਸਰਬੋਤਮ ਸੰਪਰਕ ਜਾਣਕਾਰੀ ਅਤੇ ਆਮ ਉਪਲਬਧਤਾ ਦੇ ਨਾਲ bccovidtherapists@gmail.com ਤੇ ਈਮੇਲ ਕਰ ਸਕਦੇ ਹੋ। ਇਹ ਸੇਵਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਵਿੱਚ ਪੰਜਾਬੀ ਜੁਬਾਨ ਵੀ ਸ਼ਾਮਿਲ ਹੈ।

ਘਰੇਲੂ ਦੁਰਵਿਵਹਾਰ ਬਾਰੇ ਉਪਲਬਦ ਸਰੋਤ

ਮੋਸਾਇਕ(MOSAIC) ਇਕ ਸਭਆਿਚਾਰਕ ਤੌਰ 'ਤੇ ਸੁਰੱਖਅਿਤ ਐਮਰਜੈਂਸੀ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ ਉਹਨਾਂ ਔਰਤਾਂ ਲਈ ਜੋ ਜਿਨਸੀ ਜਾਂ ਲਿਂਗ-ਅਧਾਰਤ ਹਿੰਸਾ ਦਾ ਸਾਹਮਣਾ ਕਰ ਰਹੀਆਂ ਹਨ। ਇਹਨਾਂ ਸੇਵਾਵਾਂ ਨੂੰ 236-521-7080 ਤੇ ਕਾਲ ਕਰਕੇ ਜਾਂ women.support@mosaicbc.org  ਨੂੰ ਈ-ਮੇਲ ਕਰਕੇ ਇਸਤਮਾਲ ਕਰ ਸਕਦੇ ਹੋ।

ਸ਼ੁਰੱਖਿਅਤ ਰਹੋ-ਬੁਰੇ ਵਰਤਾੳ ਦਾ ਅੰਤ ਕਰੋ:  ਬੁਰਾ ਵਰਤਾੳ ਕੀ ਹੈ, ਕੌਣ ਮਦਦ ਕਰ ਸਕਦਾ ਹੈ, ਆਪਣੀ ਰੱਖਿਆ ਕਿਵੇਂ ਕਰਨੀ ਹੈ, ਕਨੂੰਨ ਤੁਹਾਡੀ ਰੱਖਿਆ ਕਵੇਂ ਕਰ ਸਕਦਾ ਹੈ, ਇਸ ਬਾਰੇ ਜਾਣੋ।

ਪਰਿਵਾਰਕ ਜਾਂ ਜਿਨਸੀ ਹਿੰਸਾ ਦੇ ਪੀੜਤਾਂ ਲਈ ਵਰਚੁਅਲ ਦਿਮਾਗੀ ਸਿਹਤ ਸਹਾਇਤਾ - ਵਿਕਟਿਮ ਲਿੰਕ ਬੀ.ਸੀ. (VictimLink BC):  ਕਾਲ ਕਰੋ 1-800-563-0808 - ਸੇਵਾ ਕਈ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਜਾ ਸਕਦੀ ਹੈ।


ਭੋਜਨ ਸਰੋਤ

ਭੋਜਨ ਲੈਣ ਅਤੇ ਭੋਜਨ ਦੇਣ ਵਿੱਚ ਸਹਾਇਤਾ ਕਰੋ: ਜੇ ਤੁਹਾਨੂੰ ਲੋੜ ਹੋਵੇ ਤਾਂ ਭੋਜਨ ਲੱਭਣ ਲਈ ਸਰੋਤਾਂ ਦੀ ਸਮੀਖਿਆ ਕਰੋ, ਅਤੇ ਦਾਨ ਜਾਂ ਸਵੈ-ਸੇਵੀ ਦੁਆਰਾ ਭੋਜਨ ਦਿੳ।

ਗਰੇਟਰ ਵੈਨਕੂਵਰ ਫੂਡ ਬੈਂਕ (ਗ੍ਰੇਟਰ ਵੈਨਕੁਵਰ ਫੂਡ ਬੈਂਕ) ਲੋੜਵੰਦ ਲੋਕਾਂ ਨੂੰ ਭੋਜਨ ਦਾਨ ਮੁਹੱਈਆ ਕਰਵਾਉਂਦਾ ਹੈ, ਅਤੇ ਇਸ ਸਮੇਂ ਵਿਵਸਥਿਤ ਸਥਾਨਾਂ ਅਤੇ ਕਾਰਜਕ੍ਰਮ ਅਧੀਨ ਕੰਮ ਕਰ ਰਿਹਾ ਹੈ।

ਵੈਨਕੂਵਰ ਦੇ ਸ਼ਹਿਰ ਵਿੱਚ ਕਮਿਉਨਿਟੀ ਦੁਆਰਾ ਚੱਲਣ ਵਾਲੇ ਕਈ ਹੋਰ ਖਾਣੇ ਦੇ ਬੈਂਕ ਹਨ । ਵਧੇਰੇ ਜਾਣਕਾਰੀ ਲਈ 211 ਤੇ ਫੋਨ ਕਰੋ।

ਐਮਰਜੈਂਸੀ ਭੋਜਨ ਪ੍ਰਾਪਤੀ ਦਾ ਨਕਸ਼ਾ - ਇਹ ਇੱਕ ਨਕਸ਼ਾ ਹੈ ਜਿੱਥੇ ਤੁਸੀਂ ਸੰਸਥਾਵਾਂ ਅਤੇ ਸਥਾਨਾਂ ਨੂੰ ਲੱਭ ਸਕਦੇ ਹੋ ਜੋ ਕਮਿਉਨਿਟੀ ਨੂੰ ਐਮਰਜੈਂਸੀ ਭੋਜਨ ਪ੍ਰਦਾਨ ਕਰ ਰਹੀਆਂ ਹਨ। 


ਵਿਸ਼ਵਾਸ/ ਧਾਰਮਿਕ ਸੰਸਥਾਵਾਂ

ਖਾਲਸਾ ਦੀਵਾਨ ਸੁਸਾਇਟੀ 
ਰੌਸ ਸਟਰੀਟ ਸਿੱਖ ਗੁਰਦਵਾਰਾ
ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੋੜਵੰਦਾਂ ਲਈ ਟੇਕ-ਅਵੇ ਲੰਗਰ ਦੀ ਉਪਲਬਧਤਾ,  1000 ਸੁਰੱਖਆਿ ਵਸਤੂਆਂ (ਦਸਤਾਨੇ, ਸੇਫਟੀ ਗਲਾਸ, ਮਾਸਕ, ਆਦਿ) ਦਾਨ ਕੀਤੇ, ਕੀਰਤਨ ਅਤੇ ਤਬਲਾ ਕਲਾਸਾਂ ਆਨਲਾਈਨ ਜਾਰੀ ਹਨ, ਅਤੇ ਕਈ ਹੋਰ ਪਰੋਗਰਾਮ ਪੋਸਟਾਂ ਰਾਹੀਂ ਕਮਿਉਨਟੀ ਨਾਲ ਜੁੜਨ ਲਈ ਪ੍ਰਕਾਸ਼ਤ ਕੀਤੇ ਜਾਂਦੇਂ ਹਨ।

ਬੀ.ਸੀ. ਖਾਲਸਾ ਦਰਬਾਰ ਸੁਸਾਇਟੀ
ਕੋਵਿਡ-19 ਦੇ ਦੋਰਾਨ ਸੁਸਾਇਟੀ ਨੇ ਪੰਜਾਬੀ ਵਿੱਚ ਇਕ ਇਨਫੋਗ੍ਰਾਫਿਕ ਪੋਸਟ ਕੀਤਾ ਅਤੇ ਹੈਲਥ ਬੀ. ਸੀ. ਲਿੰਕ ਵੀ ਪ੍ਰਦਾਨ ਕੀਤਾ।

ਅਕਾਲੀ ਸਿੰਘ ਸਿੱਖ ਸੁਸਾਇਟੀ

ਅਨੁਵਾਦਿਤ ਪੋਸਟਰ ਅਤੇ ਜਾਣਕਾਰੀ ਨਿਰਦੇਸ਼ਕ

ਸ਼ੇਅਰ ਕਰਨ ਲਈ ਅਨੁਵਾਦਿਤ ਪੋਸਟਰ (ਫ੍ਰੇਜ਼ਰ ਹੈਲਥ ਅਥਾਰਟੀ): ਪੰਜਾਬੀ ਵਿੱਚ ਉਪਲਬਧ ਹਨ

ਬਹੁ-ਭਾਸ਼ਾਈ ਸਰੋਤ (ਯੂ ਬੀ ਸੀ ਫੈਕਲਟੀ ਆਫ ਮੈਡੀਸਨ): ਪੰਜਾਬੀ ਵਿੱਚ ਉਪਲਬਧ ਹਨ

ਅਨੁਵਾਦਿਤ ਜਾਗਰੂਕਤਾ ਸਰੋਤ (ਕਨੇਡਾ ਦੀ ਜਨਤਕ ਸਹਿਤ ਏਜੰਸੀ)

ਮੁੱਦੇ ਜਾਂ ਵਾਦ-ਵਿਸ਼ੈ ਦੀ ਰਿਪੋਰਟ ਕਰੋ

ਉਸ ਕਾਰੋਬਾਰ ਦੀ ਰਿਪੋਰਟ ਕਰੋ ਜੋ ਬੰਦ ਹੋ ਜਾਣੇ ਚਾਹੀਦੇ ਹਨ ਪਰ ਜੋ ਖੁੱਲ੍ਹੇ ਹਨ, ਜਿਵੇਂ ਕਿ ਬਾਰ, ਪੱਬ, ਨਾਈਟ ਕਲੱਬ, ਸੈਲੂਨ, ਸਪਾ, ਮਾਲਸ਼ ਅਤੇ ਟੈਟੂ ਪਾਰਲਰ, ਡਾਇਨ-ਇਨ ਸੇਵਾ ਪੇਸ਼ ਕਰਨ ਵਾਲੇ ਰੈਸਟੋਰੈਂਟ (ਟੇਕ-ਆਉਟ ਅਤੇ ਸਪੁਰਦਗੀ ਠੀਕ ਹੈ)

ਬੰਦ ਮਨੋਰੰਜਨ (ਰੀਕ੍ਰਿਏਸ਼ਨ) ਜਾਂ ਪਾਰਕ ਦੀ ਵਰਤੌ ਦੀ ਰਿਪੋਰਟ ਕਰੋ, ਜਿਵੇਂ ਕਿ ਖੇਡ ਦੇ ਮੈਦਾਨ, ਸਾਈਕਲ ਪਾਰਕ, ਟੈਨਿਸ ਕੋਰਟ, ਬਾਸਕਟਬਾਲ, ਫੀਲਡ ਸਪੋਰਟਸ।

ਸਿਟੀ ਦੀ ਕੋਵਿਡ-19 ਜਵਾਬ ਬਾਰੇ ਫੀਡਬੈਕ ਅਤੇ ਪੁੱਛਗਿੱਛ ਪ੍ਰਦਾਨ ਕਰੋ

ਨਫ਼ਰਤ ਦੇ ਅਪਰਾਧ ਦੀ ਰਿਪੋਰਟ ਕਰੋ

  • ਨਫ਼ਰਤ (ਹੇਟ) ਦਾ ਅਪਰਾਧ ਕੀ ਹੈ? (ਵੈਨਕੂਵਰ ਪੁਲਿਸ ਵਿਭਾਗ) ਹਾਲ ਹੀ  ਵਿੱਚ ਨਸਲੀ ਨਫ਼ਰਤ ਦੇ ਅਪਰਾਧ ਦੀਆਂ ਘਟਨਾਵਾਂ  ਵਿੱਚ ਵਾਧਾ ਹੋਇਆ ਹੈ
  • ਕਿਸੀ ਪ੍ਰਕਾਰ ਦੇ ਹਮਲੇ ਅਤੇ ਧਮਕੀਆਂ ਵਰਗੀਆਂ ਸੰਕਟਕਾਲੀਆਂ ਬਾਰੇ ਦੱਸਣ ਲਈ, 9-1-1 'ਤੇ ਕਾਲ ਕਰੋ ਅਤੇ ਭਾਸ਼ਾ ਦੇ ਦੁਭਾਸ਼ੀਏ ਦੀ ਮੰਗ ਕਰੋ
  • ਗੈਰ-ਐਮਰਜੈਂਸੀ ਅਪਰਾਧਾਂ ਲਈ ਜਿਵੇਂ ਕਿ ਗੇ੍ਫੀਟੀ, ਤੋੜ-ਫੋੜ ਅਤੇ ਨਫ਼ਰਤ ਦੇ ਪ੍ਰਚਾਰ ਦੀ ਰਿਪੋਰਟ ਕਰਨ ਲਈ, 604.717.3321 ਤੇ ਕਾਲ ਕਰੋ। ਇਹ ਸੇਵਾ, ਫਿਲਹਾਲ ਸਿਰਫ਼ ਅੰਗ੍ਰੇਜ਼ੀ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ।
  • ਬੀ.ਸੀ. ਮਨੁੱਖੀ ਅਧਕਿਾਰ (ਹਉਮਨ ਰਾਇਟਸ) ਕਮਿਸ਼ਨਰ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਮਾਲਕਾਂ (ਇੰਪਲੋਯਰਜ਼), ਮਕਾਨ ਮਾਲਕਾਂ, ਸੇਵਾ ਪ੍ਰਦਾਤਾਵਾਂ ਅਤੇ ਵਅਿਕਤੀਆਂ ਨੂੰ ਸੇਧ ਦਿੱਤੀ ਗਈ ਹੈ ਕਿ ਕਿਵੇਂ ਮਨੁੱਖੀ ਅਧਕਿਾਰਾਂ ਦੀ ਰੱਖਆਿ ਕੀਤੀ ਜਾਏ ਅਤੇ ਜਨਤਕ ਸਿਹਤ ਦੀਆਂ ਜ਼ਰੂਰੀ ਤਰਜੀਹਾਂ ਦੇ ਸੰਤੁਲਨ ਨੂੰ ਕਾਯਮ ਰਖਿਆ ਜਾ ਸਕੇ

ਕਿਸੀ  ਸਿਟੀ ਨੁਮਾਇੰਦੇ ਨੂੰ ਕਾਲ ਕਰੋ

ਜੇ ਤੁਸੀਂ ਆਨਲਾਇਨ ਪੋਰਟਲ ਦੀ ਵਰਤੋਂ ਕਰਨ ਦੇ ਅਯੋਗ ਹੋ, ਤਾਂ ਤੁਸੀਂ 3-1-1 ਤੇ ਕਾਲ ਕਰਕੇ ਮੁੱਦਿਆਂ ਦੀ ਰਿਪੋਰਟ ਕਰ ਸਕਦੇ ਹੋ।

3-1-1 ਭਾਸ਼ਾ ਦੀ ਵਿਆਖਿਆ ਦਾ ਪ੍ਰਬੰਧ ਕਰ ਸਕਦਾ ਹੈ। ਸਿਟੀ ਦੇ ਨੁਮਾਇੰਦੇ ਨਾਲ ਗੱਲ ਕਰਨ ਲਈ ਲਾਈਨ 'ਤੇ ਉਡੀਕ ਕਰੋ, ਅਤੇ ਉਨ੍ਹਾਂ ਨੂੰ ਸਲਾਹ ਦਿੳ ਕਿ ਤੁਸੀਂ ਕਹਿੜੀ ਭਾਸ਼ਾ ਬੋਲਦੇ ਹੋ ਅਤੇ ਉਹ ਇਕ ਦੁਭਾਸ਼ੀਏ ਨੂੰ ਲੱਭ ਦੇਣਗੇ।

ਸਮਾਂ: ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 10 ਵਜੇ

ਵੈਨਕੂਵਰ ਦੇ ਬਾਹਰ: 604-873-7000