ਵੋਟਰ ਗਾਈਡ

ਵੋਟ ਪਾਉਣ ਤੋਂ ਪਹਿਲਾਂ ਹਰ ਉਹ ਜਾਣਕਾਰੀ ਲੈਣ ਲਈ ਜਿਸ ਦੀ ਤੁਹਾਨੂੰ ਲੋੜ ਹੈ

ਤਾਜ਼ੀਆਂ ਖਬਰਾਂ, ਉਮੀਦਵਾਰਾਂ ਬਾਰੇ ਜਾਣਕਾਰੀ, ਅਤੇ ਹੋਰ ਵਸੀਲਿਆਂ ਲਈ 2022 Vancouver Election `ਤੇ ਜਾਉ।

ਵੋਟ ਕਿਉਂ?

ਸਨਿਚਰਵਾਰ, 15 ਅਕਤੂਬਰ 2022 ਨੂੰ ਵੈਨਕੂਵਰ ਦੇ ਵੋਟਰ ਹੇਠ ਲਿਖਿਆਂ ਲਈ ਵੋਟ ਪਾਉਣਗੇ:

ਸਾਡੇ ਚੁਣੇ ਗਏ ਅਧਿਕਾਰੀ ਉਹ ਮਹੱਤਵਪੂਰਨ ਫੈਸਲੇ ਕਰਦੇ ਹਨ, ਜੋ ਸਾਡੀਆਂ ਰੋਜ਼ਾਨਾ ਜ਼ਿੰਦਗੀਆਂ `ਤੇ ਸਿੱਧਾ ਅਸਰ ਪਾਉਂਦੇ ਹਨ।

ਵੋਟ ਪਰਚੀ (ਬੈਲਟ) `ਤੇ ਇਹ ਵੀ ਹੋਵੇਗਾ

ਵੋਟਰਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਉਹ ਸਿਟੀ ਵੱਲੋਂ ਤਿੰਨ ਵੱਡੇ ਕੈਪੀਟਲ (ਇਮਾਰਤਾਂ ਆਦਿ ਉਸਾਰਨ ਦੇ) ਪ੍ਰੋਜੈਕਟਾਂ ਲਈ ਕਰਜ਼ਾ ਲੈਣ ਦੀ ਹਿਮਾਇਤ ਕਰਦੇ ਹਨ, ਜਿਸ ਤਰ੍ਹਾਂ  2023-2026 ਦੀ ਕੈਪੀਟਲ ਪਲੈਨ ਵਿੱਚ ਦੱਸਿਆ ਗਿਆ ਹੈ।

ਕੀ ਤੁਸੀਂ ਵੈਨਕੂਵਰ ਦੇ ਵੋਟਰ ਹੋ?

ਵੋਟ ਪਾਉਣ ਲਈ ਤੁਹਾਡੇ ਲਈ ਹੇਠ ਲਿਖੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ:

 • ਇਲੈਕਸ਼ਨ ਵਾਲੇ ਦਿਨ (15 ਅਕਤੂਬਰ, 2022) ਨੂੰ ਤੁਸੀਂ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋ
 • ਤੁਸੀਂ ਕੈਨੇਡੀਅਨ ਸਿਟੀਜ਼ਨ ਹੋ
 • ਰਜਿਸਟਰ ਹੋਣ ਵਾਲੇ ਦਿਨ ਤੋਂ ਇਕਦਮ ਪਹਿਲਾਂ ਤੁਸੀਂ ਬੀ ਸੀ ਵਿੱਚ ਘੱਟੋ ਘੱਟ ਛੇ ਮਹੀਨਿਆਂ ਤੋਂ ਰਹਿ ਰਹੇ ਹੋ
 • ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋ (ਘੱਟ ਤੋਂ ਘੱਟ ਦਿਨਾਂ ਦੀ ਸ਼ਰਤ ਨਹੀਂ ਹੈ)
 • ਤੁਹਾਨੂੰ ਕਾਨੂੰਨ ਅਨੁਸਾਰ ਵੋਟ ਪਾਉਣ ਤੋਂ ਅਯੋਗ ਕਰਾਰ ਨਹੀਂ ਦਿੱਤਾ ਗਿਆ

ਜਿਹੜੇ ਪਰਮਾਨੈਂਟ ਰੈਜ਼ੀਡੈਂਟ (ਪੱਕੇ ਵਸਨੀਕ) ਅਜੇ ਸਿਟੀਜ਼ਨ ਨਹੀਂ ਬਣੇ, ਉਹ ਵੋਟ ਨਹੀਂ ਪਾ ਸਕਦੇ।

ਤੁਸੀਂ ਕਿਹਨਾਂ ਲਈ ਵੋਟ ਪਾ ਰਹੇ ਹੋ?

ਕੀ ਤੁਸੀਂ ਜਾਣਦੇ ਹੋ?

ਉਮੀਦਵਾਰ

16 ਸਤੰਬਰ 2022 ਨੂੰ ਸਰਕਾਰੀ ਤੌਰ `ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਤਰੀਕ ਤੋਂ ਬਾਅਦ ਤੁਸੀਂ ਉਮੀਦਵਾਰਾਂ ਬਾਰੇ ਵੋਟਰਾਂ ਦੀ ਗਾਈਡ ਵਿੱਚ ਪੜ੍ਹ ਸਕੋਗੇ ਜਿਹੜੀ ਤੁਹਾਡੀ ਲਾਇਬ੍ਰੇਰੀ, ਤੁਹਾਡੇ ਕਮਿਊਨਿਟੀ ਸੈਂਟਰ ਅਤੇ ਹੋਰ ਪਬਲਿਕ ਥਾਂਵਾਂ `ਤੇ ਉਪਲਬਧ ਹੋਵੇਗੀ । ਹੋਰ ਜਾਣਕਾਰੀ ਇੱਥੋਂ ਲਵੋ ਜਾਂ 3-1-1 `ਤੇ ਕਾਲ ਕਰੋ।

ਵੋਟ ਪਰਚੀ (ਬੈਲਟ)

ਵੋਟ ਪਰਚੀ (ਬੈਲਟ) `ਤੇ ਸਾਰੇ ਉਮੀਦਵਾਰਾਂ ਦੇ ਨਾਂ ਦਰਜ ਹੋਣਗੇ ਅਤੇ ਕੈਪੀਟਲ ਪਲੈਨ ਨਾਲ ਸੰਬੰਧਿਤ ਸਵਾਲ ਵੀ। ਉਮੀਦਵਾਰਾਂ ਦੇ ਨਾਂ (ਬਿਨਾਂ ਕਿਸੇ ਖਾਸ ਤਰਤੀਬ ਦੇ) ਦਰਜ ਹੋਣਗੇ ਅਤੇ ਹਰ ਇਕ ਨਾਂ ਦੇ ਨਾਲ ਇਕ ਨੰਬਰ ਵੀ ਹੋਵੇਗਾ।

ਜੇ ਤੁਸੀਂ ਯੂ ਬੀ ਸੀ ਲੈਂਡਜ਼ ਜਾਂ ਯੂਨੀਵਰਸਿਟੀ ਇੰਡਾਉਮੈਂਟ ਲੈਂਡਜ਼ ਵਿੱਚ ਰਹਿੰਦੇ ਹੋ ਅਤੇ ਵੈਨਕੂਵਰ ਵਿੱਚ ਪ੍ਰਾਪਰਟੀ ਦੇ ਮਾਲਕ ਨਹੀਂ ਹੋ

ਤਾਂ ਤੁਸੀਂ ਵੈਨਕੂਵਰ ਦੀ ਇਲੈਕਸ਼ਨ ਵਿੱਚ ਸਿਰਫ ਸਕੂਲ ਟਰੱਸਟੀਆਂ ਲਈ ਹੀ ਵੋਟ ਪਾ ਸਕਦੇ ਹੋ। ਵੈਨਕੂਵਰ ਸਿਟੀ ਦੇ ਮੇਅਰ ਅਤੇ ਕੌਂਸਲਰਾਂ ਲਈ ਵੋਟ ਪਾਉਣ ਦੀ ਥਾਂ, ਤੁਸੀਂ ਮੈਟਰੋ ਰੀਜਨਲ ਡਿਸਟ੍ਰਿਕਟ ਇਲੈਕਟੋਰਲ ਏਰੀਆ ਏ ਦੀ ਇਲੈਕਸ਼ਨ ਵਿੱਚ ਆਪਣੀ ਨੁਮਾਇੰਦਗੀ ਕਰਨ ਲਈ ਕਿਸੇ ਡਾਇਰੈਕਟਰ ਲਈ ਵੋਟ ਪਾਉਣ ਦੇ ਹੱਕਦਾਰ ਹੋ। metrovancouver.org `ਤੇ ਜਾ ਕੇ ਇਸ ਬਾਰੇ ਹੋਰ ਜਾਣਕਾਰੀ ਲਵੋ।

ਤੁਸੀਂ ਵੋਟ ਕਿਸ ਤਰ੍ਹਾਂ ਪਾ ਸਕਦੇ ਹੋ?

ਤੁਸੀਂ ਅੱਗੇ ਦਿੱਤਿਆਂ ਢੰਗਾਂ ਵਿੱਚੋਂ ਵੋਟ ਪਾਉਣ ਦੇ ਇਕ ਢੰਗ ਦੀ ਚੋਣ ਕਰ ਸਕਦੇ ਹੋ:

ਐਡਵਾਂਸ ਵਿੱਚ ਵੋਟ ਪਾਉ

1, 5, 8, 11 ਅਤੇ 13 ਅਕਤੂਬਰ ਨੂੰ ਤੁਸੀਂ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਵੈਨਕੂਵਰ ਵਿੱਚ ਐਡਵਾਂਸ ਵੋਟਾਂ ਪਾਉਣ ਵਾਲੀ ਕਿਸੇ ਵੀ ਥਾਂ `ਤੇ ਜਾ ਕੇ ਵੋਟ ਪਾ ਸਕਦੇ ਹੋ। ਵੋਟਾਂ ਪਾਉਣ ਵਾਲੀਆਂ ਥਾਂਵਾਂ ਬਾਰੇ ਜਾਣਕਾਰੀ ਛੇਤੀ ਹੀ ਦੇਵਾਂਗੇ। ਜਾਣਕਾਰੀ ਇੱਥੇ ਦੇਖੋ ਜਾਂ 3-1-1 `ਤੇ ਕਾਲ ਕਰੋ।

ਇਲੈਕਸ਼ਨ ਵਾਲੇ ਦਿਨ ਵੋਟ ਪਾਉ

15 ਅਕਤੂਬਰ ਸਨਿੱਚਰਵਾਰ ਨੂੰ ਤੁਸੀਂ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਵੈਨਕੂਵਰ ਵਿੱਚ ਵੋਟਾਂ ਪਾਉਣ ਵਾਲੀ ਕਿਸੇ ਵੀ ਥਾਂ `ਤੇ ਜਾ ਕੇ ਵੋਟ ਪਾ ਸਕਦੇ ਹੋ। ਵੋਟਾਂ ਪਾਉਣ ਵਾਲੀਆਂ ਥਾਂਵਾਂ ਬਾਰੇ ਜਾਣਕਾਰੀ ਛੇਤੀ ਹੀ ਦੇਵਾਂਗੇ। ਜਾਣਕਾਰੀ ਇੱਥੇ ਦੇਖੋ ਜਾਂ 3-1-1 `ਤੇ ਕਾਲ ਕਰੋ।

ਡਾਕ ਰਾਹੀਂ ਵੋਟ ਪਾਉ - ਵਾਪਸ ਭੇਜਣ ਲਈ ਮੁਫਤ ਡਾਕ ਟਿਕਟ

ਮੰਗਲਵਾਰ 6 ਸਤੰਬਰ 2022 ਤੋਂ ਤੁਸੀਂ ਇਸ ਵੈੱਬਸਾਈਟ `ਤੇ ਜਾ ਕੇ, 3-1-1 `ਤੇ ਕਾਲ ਕਰਕੇ ਜਾਂ ਵੈਨਕੂਵਰ ਇਲੈਕਸ਼ਨ ਆਫਿਸ (305 ਵੈਸਟ 8 ਐਵਨਿਊ) ਵਿੱਚ ਜਾ ਕੇ ਡਾਕ ਰਾਹੀਂ ਵੋਟ ਪਾਉਣ ਦੀ ਬੇਨਤੀ ਕਰ ਸਕਦੇ ਹੋ।

ਕੀ ਤੁਸੀਂ ਵੋਟ ਪਾਉਣ ਲਈ ਰਜਿਸਟਰ ਹੋ?

ਚੈੱਕ ਕਰੋ ਕਿ ਕੀ ਤੁਸੀਂ ਰਜਿਸਟਰ ਹੋ

ਜੇ ਤੁਸੀਂ ਬੀ ਸੀ ਦੀ ਪਿਛਲੀ ਸੂਬਾਈ ਇਲੈਕਸ਼ਨ (ਅਕਤੂਬਰ 2020) ਵਿੱਚ ਵੋਟ ਪਾਈ ਸੀ, ਤਾਂ ਤੁਸੀਂ ਆਪਣੇ ਆਪ (ਆਟੋਮੈਟਿਕਲੀ) ਵੈਨਕੂਵਰ ਦੀ ਵੋਟਰ ਲਿਸਟ `ਤੇ ਹੋ ਅਤੇ ਤੁਹਾਨੂੰ ਦੁਬਾਰਾ ਰਜਿਸਟਰ ਹੋਣ ਦੀ ਲੋੜ ਨਹੀਂ ਪਵੇਗੀ। ਕੀ ਤੁਸੀਂ ਰਜਿਸਟਰ ਹੋ ਜਾਂ ਨਹੀਂ, ਇਸ ਬਾਰੇ ਪਤਾ ਕਰੋ।

ਜੇ ਤੁਸੀਂ ਪਹਿਲਾਂ ਹੀ ਵੋਟਰ ਲਿਸਟ `ਤੇ ਹੋ, ਤਾਂ ਤੁਹਾਨੂੰ ਤੁਹਾਡਾ ਵੋਟਰ ਇਨਫਰਮੇਸ਼ਨ ਕਾਰਡ ਮਿਲੇਗਾ ਜਿਸ ਨੂੰ ਤੁਸੀਂ ਵੋਟ ਪਾਉਣ ਵਾਲੀ ਥਾਂ `ਤੇ ਜਾ ਕੇ ਦਿਖਾ ਸਕਦੇ ਹੋ।

ਵੋਟ ਪਾਉਣ ਲਈ ਰਜਿਸਟਰ ਕਿਵੇਂ ਹੋਣਾ ਹੈ, ਆਪਣੀ ਜਾਣਕਾਰੀ (ਨਾਂ ਜਾਂ ਪਤੇ) ਨੂੰ ਕਿਵੇਂ ਅਪਡੇਟ ਕਰਨਾ ਹੈ ਜਾਂ ਵੋਟਰ ਲਿਸਟ ਤੋਂ ਆਪਣੀ ਜਾਣਕਾਰੀ ਨੂੰ ਕਿਵੇਂ ਹਟਾਉਣਾ ਹੈ

ਇਹ ਪੱਕਾ ਕਰਨ ਲਈ ਕਿ ਤੁਹਾਨੂੰ ਤੁਹਾਡਾ ਵੋਟਰ ਇਨਫਰਮੇਸ਼ਨ ਕਾਰਡ ਮਿਲੇ, ਸੋਮਵਾਰ, 15 ਅਗਸਤ 2022 ਤੋਂ ਪਹਿਲਾਂ ਪਹਿਲਾਂ ਇਲੈਕਸ਼ਨਜ਼ ਬੀ ਸੀ ਕੋਲ ਰਜਿਸਟਰ ਹੋਵੋ ਜਾਂ ਆਪਣੀ ਜਾਣਕਾਰੀ ਨੂੰ ਅਪਡੇਟ ਕਰੋ:

ਤੁਹਾਨੂੰ ਆਪਣਾ ਨਾਂ, ਜਨਮ ਤਰੀਕ, ਪਤਾ ਅਤੇ ਹੇਠ ਲਿਖਿਆਂ ਵਿੱਚੋਂ ਇਕ ਦੇਣਾ ਪਏਗਾ:

 • ਤੁਹਾਡੇ ਬੀ ਸੀ ਦੇ ਡਰਾਈਵਰ ਲਾਇਸੰਸ ਦਾ ਨੰਬਰ
 • ਤੁਹਾਡੇ ਬੀ ਸੀ ਦੇ ਆਈਡੈਂਟੀਫਿਕੇਸ਼ਨ ਕਾਰਡ ਦਾ ਨੰਬਰ
 • ਤੁਹਾਡੇ ਸੋਸ਼ਲ ਇਨਸ਼ੋਰੈਂਸ ਨੰਬਰ (ਐਸ ਆਈ ਐੱਨ -ਸਿਨ) ਦੇ ਅਖੀਰਲੇ ਛੇ ਅੰਕ (ਨੰਬਰ); ਜਾਂ
 • ਤੁਹਾਡੇ ਪਰਸਨਲ ਹੈਲਥ ਨੰਬਰ ਦੇ ਅਖੀਰਲੇ ਛੇ ਅੰਕ (ਨੰਬਰ)

ਸੋਮਵਾਰ 15 ਅਗਸਤ 2022 ਤੱਕ ਵੋਟਰ ਲਿਸਟ ਤੋਂ ਨਾਂ ਹਟਾਉਣ ਲਈ ਬੇਨਤੀ ਕਰੋ (ਉਦਾਹਰਨ ਲਈ ਵੋਟਰ ਇੱਥੋਂ ਮੂਵ ਹੋ ਗਿਆ ਹੈ, ਵੋਟਰ ਦੀ ਮੌਤ ਹੋ ਗਈ ਹੈ ਜਾਂ ਵੋਟਰ ਚਾਹੁੰਦਾ ਹੈ ਕਿ ਉਸ ਦਾ ਨਾਂ ਵੋਟਰ ਲਿਸਟ `ਤੇ ਨਾ ਹੋਵੇ)

ਕਿਰਪਾ ਕਰਕੇ ਇਲੈਕਸ਼ਨਜ਼ ਬੀ ਸੀ ਨਾਲ ਸੰਪਰਕ ਕਰੋ:

ਸੋਮਵਾਰ 15 ਅਗਸਤ 2022 ਤੋਂ ਬਾਅਦ ਵੋਟ ਪਾਉਣ ਸਮੇਂ ਰਜਿਸਟਰ ਹੋਵੋ ਜਾਂ ਆਪਣੀ ਜਾਣਕਾਰੀ ਨੂੰ ਅਪਡੇਟ ਕਰੋ

ਤੁਸੀਂ ਆਪਣੀ ਵੋਟ ਪਾਉਣ ਵਾਲੀ ਥਾਂ `ਤੇ ਜਾ ਕੇ ਜਾਂ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਕਰਨ ਸਮੇਂ ਵੀ ਰਜਿਸਟਰ ਹੋ ਸਕਦੇ ਹੋ ਜਾਂ ਆਪਣੀ ਜਾਣਕਾਰੀ ਅਪਡੇਟ ਕਰ ਸਕਦੇ ਹੋ।

ਵੋਟ ਪਾਉਣ ਸਮੇਂ ਰਜਿਸਟਰ ਹੋਣ ਦੇ ਦੋ ਢੰਗ ਹਨ

ਚੋਣ 1. ਪਛਾਣ (ਆਈਡੈਂਟੀਫਿਕੇਸ਼ਨ -ਆਈ ਡੀ) ਦੇ ਦੋ ਪੱਤਰ ਦਿਖਾਉ:

 • ਦੋਹਾਂ `ਤੇ ਤੁਹਾਡਾ ਨਾਂ ਹੋਣਾ ਜ਼ਰੂਰੀ ਹੈ
 • ਘੱਟੋ ਘੱਟ ਇਕ `ਤੇ ਤੁਹਾਡਾ ਪਤਾ ਹੋਣਾ ਜ਼ਰੂਰੀ ਹੈ

ਘੱਟੋ ਘੱਟ ਇਕ `ਤੇ ਤੁਹਾਡੇ ਦਸਖਤ ਹੋਣੇ ਜ਼ਰੂਰੀ ਹਨ

ਚੋਣ 2. ਪਛਾਣ (ਆਈਡੈਂਟੀਫਿਕੇਸ਼ਨ) ਦਾ ਇਕ ਪੱਤਰ ਦਿਖਾਉ ਅਤੇ ਸਹੁੰ ਖਾ ਕੇ ਬਿਆਨ ਦਿਉ (ਆਈ ਡੀ):

ਜੇ ਤੁਹਾਡੇ ਕੋਲ ਆਈ ਡੀ ਦਾ ਸਿਰਫ ਇਕ ਪੱਤਰ ਹੀ ਹੋਵੇ, ਤਾਂ ਤੁਸੀਂ ਵੋਟਾਂ ਪਾਉਣ ਵਾਲੀ ਥਾਂ ਦੇ ਇਨਚਾਰਜ ਵਿਅਕਤੀ ਦੇ ਸਾਹਮਣੇ ਆਪਣੀ ਪਛਾਣ ਅਤੇ ਰਿਹਾਇਸ਼ ਦੇ ਪਤੇ ਦੀ ਪੁਸ਼ਟੀ ਕਰਨ ਲਈ ਸਹੁੰ ਖਾ ਕੇ ਬਿਆਨ ਵੀ ਦੇ ਸਕਦੇ ਹੋ।

ਹੋਰ ਢੰਗ ਜਿਹਨਾਂ ਰਾਹੀਂ ਅਸੀਂ ਮਦਦ ਕਰ ਸਕਦੇ ਹਾਂ

ਵੈਨਕੂਵਰ ਦੀ 2022 ਦੀ ਇਲੈਕਸ਼ਨ hən̓q̓əmin̓əm̓ (ਹਨਕਿਮੀਨਮ) ਅਤੇ Sḵwx̱wú7mesh (ਸੁਕਾਮਿਸ਼) ਬੋਲਣ ਵਾਲੇ ਲੋਕਾਂ ਦੇ ਰਵਾਇਤੀ, ਅਣਸੌਂਪੇ, ਜੱਦੀ ਅਤੇ ਸਾਂਝੇ ਇਲਾਕਿਆਂ `ਤੇ ਹੋ ਰਹੀ ਹੈ। ਇਹਨਾਂ ਲੋਕਾਂ ਵਿੱਚ xʷməθkʷəy̓əm (ਮਸਕੀਅਮ ਇੰਡੀਅਨ ਬੈਂਡ), Sḵwx̱wú7mesh (ਸੁਕਾਮਿਸ਼) ਨੇਸ਼ਨ ਅਤੇ səlilwətaɬ (ਸਲੇ-ਵਾਟੂਥ ਨੇਸ਼ਨ) ਸ਼ਾਮਲ ਹਨ। ਇਹਨਾਂ ਨੇਸ਼ਨਾਂ ਨੇ ਇਹਨਾਂ ਧਰਤੀਆਂ ਦੀ ਮੁੱਢ-ਕਦੀਮ ਤੋਂ ਸੰਭਾਲ ਕੀਤੀ ਹੈ।